Chithiyan Sahiban Jatti Ne
Kuldeep Manak, Raahi
ਓ ਚਿਠੀਆਂ ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਪਾਇਆ
ਮਿਰਜ਼ੇ ਨੇ ਪੜ੍ਹ ਚਿਠੀਆਂ ਚੁਮ ਕੇ ਕਾਲਜੇ ਲਾਇਆ
ਯਾਰ ਵਿਛੜੇ ਮਿਲੋੰਦੀਆਂ ਚਿਠੀਆਂ
ਯਾਰ ਵਿਛੜੇ ਮਿਲੋੰਦੀਆਂ ਚਿਠੀਆਂ
ਦੁਖ ਯਾਰਾ ਦੇ ਵੰਡੋਦੀਆਂ ਚਿਠੀਆਂ
ਦੁਖ ਯਾਰਾ ਦੇ ਵੰਡੋਦੀਆਂ ਚਿਠੀਆਂ
ਵੇਲ ਪੋਤਰੇ ਦਾ ਲਾਉਂਦੀਆਂ ਚਿਠੀਆਂ
ਵੇਲ ਪੋਤਰੇ ਦਾ ਲਾਉਂਦੀਆਂ ਚਿਠੀਆਂ
ਚਿਠੀ ਵਾਲੀ ਗਲ ਬਾਤ ਹੁੰਦੀ ਅਧੀ ਮੁਲਾਕ਼ਾਤ
ਪਰ ਚਿਠੀ ਤਾਂਹੀ ਮੁੱਕਣ ਜੁਦਾਈਆਂ
ਚਿਠੀਆਂ ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਪਾਇਆ
ਮਿਰਜ਼ੇ ਨੇ ਪੜ੍ਹ ਚਿਠੀਆਂ ਚੁਮ ਕੇ ਕਾਲਜੇ ਲਾਇਆ
ਚਿਠੀ ਭਾਵੇ ਨਾ ਜੁਬਾਨ ਵਿਚੋ ਬੋਲਦੀ
ਚਿਠੀ ਭਾਵੇ ਨਾ ਜੁਬਾਨ ਵਿਚੋ ਬੋਲਦੀ
ਲਖਾ ਕੁਹਾ ਤੇ ਜਾ ਕੇ ਵੀ ਦੁਖ ਫੋਲਦੀ
ਲਖਾ ਕੁਹਾ ਤੇ ਜਾ ਕੇ ਵੀ ਦੁਖ ਫੋਲਦੀ
ਮਿਹਕ ਸੀਨੇ ਚ ਮੋਹਬੱਤਾ ਦੀ ਘੋਲਦੀ
ਮਿਹਕ ਸੀਨੇ ਚ ਮੋਹਬੱਤਾ ਦੀ ਘੋਲਦੀ
ਸੁਚੇ ਸਾਹਾ ਦੀ ਸੁਗੰਦ ਹੁੰਦੀ ਅਖਰਾਂ ਚ ਬੰਦ
ਗੱਲਾਂ ਸੱਚੀਆਂ ਨੇ ਖੋਲ ਸੁਣਾਇਆ
ਚਿਠੀਆਂ ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਪਾਇਆ
ਮਿਰਜ਼ੇ ਨੇ ਪੜ੍ਹ ਚਿਠੀਆਂ ਚੁਮ ਕੇ ਕਾਲਜੇ ਲਾਇਆ
Written by: HARDEV DILGIR, K.S. NARULALyrics © Royalty NetworkLyrics Licensed & Provided by LyricFind
Create your own version of your favorite music.
Sing now