ਪਿਆਰ ਵਾਲਾ ਖੇਡ ਮੈਨੂੰ ਖੇਡਣਾ ਨੀ ਆਉਂਦਾ
ਫਿਰ ਕਹੇਗੀ ਤੂੰ ਮੁੱਲ ਜਜ਼ਬਾਤ ਦਾ ਨੀ ਪਾਉਂਦਾ
ਪਿਆਰ ਵਾਲਾ ਖੇਡ ਮੈਨੂੰ ਖੇਡਣਾ ਨੀ ਆਉਂਦਾ
ਫਿਰ ਕਹੇਗੀ ਤੂੰ ਮੁੱਲ ਜਜ਼ਬਾਤ ਦਾ ਨੀ ਪਾਉਂਦਾ
ਯਾਰਾ ਬੇਲੀਆਂ ਦੇ ਪਿੱਛੇ ਕਰਦਾ ਲੜਾਈਆਂ
ਮੋਢਾ ਨਾਲ ਜੋੜ ਖੜਾ ਜਿੱਥੇ ਮੌਕਾ ਲੱਗਦਾ
ਤੂੰ ਵੰਗਾ ਛਣਕਾਵੇ ਤੇ ਮੈਂ ਡਾਂਗ ਖੜਕਾਵਾਂ
ਸਾਡੇ ਪਿਆਰ ਵਾਲਾ ਮੇਲ ਮੈਨੂੰ ਔਖਾ ਲੱਗਦਾ
ਤੂੰ ਵੰਗਾ ਛਣਕਾਵੇ ਤੇ ਮੈਂ ਡਾਂਗ ਖੜਕਾਵਾਂ
ਸਾਡੇ ਪਿਆਰ ਵਾਲਾ ਮੇਲ ਮੈਨੂੰ ਔਖਾ ਲੱਗਦਾ
ਨੀ ਤੂੰ ਹਜੇ ਵੀ ਆ teddy ਆ ਨਾ ਖੇਡ ਦੀ
ਛੱਡ ਗੱਲ ਦਿਲਾ ਵਾਲੇ ਹੇਰ ਫੇਰ ਦੀ
ਨੀ ਤੂੰ ਹਜੇ ਵੀ ਆ teddy ਆ ਨਾ ਖੇਡ ਦੀ
ਛੱਡ ਗੱਲ ਦਿਲਾ ਵਾਲੇ ਹੇਰ ਫੇਰ ਦੀ
ਪਿਆਰ ਸਾਰਾ ਨੀ ਮੈਂ ਯਾਰਾ ਵਿਚ ਵੰਡ ਤਾਂ
ਕਾਹਤੋਂ ਮਾਲਾ ਮੇਰੇ ਨਾਮ ਵਾਲੀ ਫੇਰਦੀ
ਤੇਰਾ dad ਸਰਕਾਰੀ ਅਹੁਦੇ ਉੱਤੇ ਕੁੜੀਏ
ਸਾਡਾ ਨਾਮ ਆ ਕਚਹਿਰੀ ਤੀਜੇ ਦਿਨ ਵੱਜ ਦਾ
ਤੂੰ ਵੰਗਾ ਛਣਕਾਵੇ ਤੇ ਮੈਂ ਡਾਂਗ ਖੜਕਾਵਾਂ
ਸਾਡੇ ਪਿਆਰ ਵਾਲਾ ਮੇਲ ਮੈਨੂੰ ਔਖਾ ਲੱਗਦਾ
ਤੂੰ ਵੰਗਾ ਛਣਕਾਵੇ ਤੇ ਮੈਂ ਡਾਂਗ ਖੜਕਾਵਾਂ
ਸਾਡੇ ਪਿਆਰ ਵਾਲਾ ਮੇਲ ਮੈਨੂੰ ਔਖਾ ਲੱਗਦਾ
ਓ ਯਾਰੀ ਟੁੱਟ ਜੂ ਨੀ ਪਿਆਰ ਮੁੱਕ ਜੂ
ਓ ਤੇਰਾ ਭੋਲੀਏ ਨੀ ਖਾਬ ਟੁੱਟਜੂ
ਮੇਰੇ ਨਾਲ ਯਾਰੀ ਨਾ ਲਾਵੀ ਤੇਰਾ ਪਿਆਰ ਤੋਂ ਭਰੋਸਾ ਕੁੜੇ ਉੱਠ ਜੂ
ਤੂੰ ਮੇਰੇ ਨਾਲ ਯਾਰੀ ਨਾ ਲਾਵੀ ਤੇਰਾ ਪਿਆਰ ਤੋਂ ਭਰੋਸਾ ਕੁੜੇ ਉੱਠ ਜੂ
ਪਿਆਰ ਤੋਂ ਭਰੋਸਾ ਕੁੜੇ ਉੱਠ ਜੂ
ਤੈਨੂੰ ਵੱਡੇ ਵੱਡੇ ਘਰੋਂ ਸਾਕ ਆਉਂਦੇ ਆ
ਮੇਰੇ ਘਰ ਦੇ ਨਾ ਮੂੰਹ ਮੈਨੂੰ ਲਾਉਂਦੇ ਆ
ਤੈਨੂੰ ਵੱਡੇ ਵੱਡੇ ਘਰੋਂ ਸਾਕ ਆਉਂਦੇ ਆ
ਮੇਰੇ ਘਰ ਦੇ ਨਾ ਮੂੰਹ ਮੈਨੂੰ ਲਾਉਂਦੇ ਆ
ਤੈਨੂੰ ਦੱਸ ਕਿੱਥੋਂ ਸਾਂਭ ਸਾਂਭ ਰੱਖ ਲਾ
ਮੈਨੂੰ ਇਸ਼ਕੇ ਦੇ ਵੱਲ ਵੀ ਨਾ ਆਉਂਦੇ ਆ
King ਰਿੱਕੀ ਬੇ ਲਿਹਾਜ਼ੀਆਂ ਦੀ ਗਿਣਤੀ ਚ ਬਿੱਲੋ
ਤੇਰੇ ਘਰੇ ਤਹਿਜੀਬਾਂ ਵਾਲਾ ਹੜ ਵੱਗਦਾ
ਤੂੰ ਵੰਗਾ ਛਣਕਾਵੇ ਤੇ ਮੈਂ ਡਾਂਗ ਖੜਕਾਵਾਂ
ਸਾਡੇ ਪਿਆਰ ਵਾਲਾ ਮੇਲ ਮੈਨੂੰ ਔਖਾ ਲੱਗਦਾ
ਤੂੰ ਵੰਗਾ ਛਣਕਾਵੇ ਤੇ ਮੈਂ ਡਾਂਗ ਖੜਕਾਵਾਂ
ਸਾਡੇ ਪਿਆਰ ਵਾਲਾ ਮੇਲ ਮੈਨੂੰ ਔਖਾ ਲੱਗਦਾ
Written by: Lyrics Licensed & Provided by LyricFind
Create your own version of your favorite music.
Sing now