Tenu Patna Shokini Lake
Snehlata, Didar Sandhu
ਸੁਰਮਾ ਤਾ ਪਾਈ ਫਿਰਾ ਨਿੱਤ ਮੁੰਡਿਆਂ ਵੇ ਕਦੇ ਵੇਖਿਆ ਨਹੀਂ ਮਟਕਾ ਕੇ
ਤੇਰੇ ਤੇ ਕਦੋ ਦੀ ਮੇਰੀ ਅੱਖ ਮੁੰਡਿਆਂ ਵੇ ਤੈਨੂੰ ਪੱਟਣਾ ਸ਼ੌਕੀਨੀ ਲਾ ਕੇ
ਮੁੱਛ ਫੁੱਟ ਗੱਬਰੂ ਖਲੋਤਾ ਕਦੋ ਦਾ ਨੀ ਤੈਨੂੰ ਪੁੱਛਦਾ ਨੀਵੀਆਂ ਪਾ ਕੇ
ਗੁੱਸਾ ਨਾ ਜੇ ਕਰੇ ਤੈਨੂੰ ਗੱਲ ਪੁੱਛਣੀ ਨੀ ਨਾਲ਼ੇ ਪੁੱਛਣੀ ਗਲੇ ਦੇ ਨਾਲ ਲਾ ਕੇ
ਮਿੱਤਰਾ ਮੈਂ ਤੇਰੇ ਹਾਣ ਪਰਵਾਣ ਦੀ
ਹਾ ਬੱਲੀਏ
ਖਿੱਚ ਲੈ ਤਿਆਰੀ ਕਿਤੇ ਉੱਡ ਜਾਣ ਦੀ
ਚੱਲ ਚੱਲੀਏ
ਖਿੱਚ ਲੈ ਤਿਆਰੀ ਕਿਤੇ ਉੱਡ ਜਾਣ ਦੀ
ਚੱਲ ਚੱਲੀਏ
ਪੱਕੀਆਂ ਇੱਟਾਂ ਤੇ ਤੇਰਾ ਨਾ ਲਿਖਿਆ ਵੇ ਭਾਵੇਂ ਵੇਖ ਲੈ ਹਵੇਲ਼ੀ ਜਾ ਕੇ
ਤੇਰੇ ਤੇ ਕਦੋ ਦੀ ਮੇਰੀ ਅੱਖ ਮੁੰਡਿਆਂ ਵੇ ਤੈਨੂੰ ਪੱਟਣਾ ਸ਼ੌਕੀਨੀ ਲਾ ਕੇ
ਲੰਬੇ ਲੰਬੇ ਕੇਸ ਕਾਲੀ ਘਟ ਵਰਗੇ
ਤੇਰੇ ਮਿੱਤਰਾ
ਕੂਲੇ ਅੰਗ ਲੂੰਬੜੀ ਦੇ ਪੱਟ ਵਰਗੇ
ਮੇਰੇ ਮਿੱਤਰਾ
ਕੂਲੇ ਅੰਗ ਲੂੰਬੜੀ ਦੇ ਪੱਟ ਵਰਗੇ
ਮੇਰੇ ਮਿੱਤਰਾ
ਛੱਡ ਦਾ ਨਾ ਖਹਿੜਾ ਜੀਹਨੂੰ ਤੂੰ ਪਟਿਆ
ਗੋਰੇ ਰੰਗ ਦੀ ਚਾਟ ਤੇ ਲਾ ਕੇ
ਮੁੱਛ ਫੁੱਟ ਗੱਬਰੂ ਖਲੋਤਾ ਕਦੋ ਦਾ ਨੀ ਤੈਨੂੰ ਪੁੱਛਦਾ ਨੀਵੀਆਂ ਪਾ ਕੇ
ਮੰਨ ਦੀ ਆ ਮਹਿਰਮਾਂ ਮੈਂ ਸੱਚ ਦੱਸਦੀ
ਦੱਸ ਤਾ ਸਹੀ
ਤੇਰੀ ਜਿੰਦ ਮੇਰੇ ਸੀਨੇਂ ਵਿਚ ਵੱਸਦੀ
ਹੱਸ ਤਾ ਸਹੀ
ਤੇਰੀ ਜਿੰਦ ਮੇਰੇ ਸੀਨੇਂ ਵਿਚ ਵੱਸਦੀ
ਹੱਸ ਤਾ ਸਹੀ
ਕਲੀਆਂ ਦੇ ਵਾਂਗੂ ਵੇਖ ਮਹਿਕਦਾ ਸਰੀਰ
ਵੇਖ ਗੋਰੀਆਂ ਬਾਹਵਾਂ ਦੇ ਵਿਚ ਆ ਕੇ
ਤੇਰੇ ਤੇ ਕਦੋ ਦੀ ਮੇਰੀ ਅੱਖ ਮੁੰਡਿਆਂ ਵੇ ਤੈਨੂੰ ਪੱਟਣਾ ਸ਼ੌਕੀਨੀ ਲਾ ਕੇ
ਤੇਰੇ ਤੇ ਜਦੋ ਦੀ ਫਿੱਟੀ ਨੀਤ ਜੱਟ ਦੀ
ਓਦੋ ਦੀ ਡਰਾ
ਦਿਨੇ ਰਾਤ ਰਵੇ ਕਾਲਜੇ ਨੂੰ ਚੱਟ ਦੀ
ਹੋਰ ਕੀ ਕਰਾ
ਦਿਨੇ ਰਾਤ ਰਵੇ ਕਾਲਜੇ ਨੂੰ ਚੱਟ ਦੀ
ਹੋਰ ਕੀ ਕਰਾ
ਆਖਰੀ ਸਾਹਾਂ ਤੇ ਪਿਆ ਵੇਖ ਲੀ ਦੀਦਾਰ
ਜੇ ਤੂੰ ਛੱਡ ਗੀ ਮੁਹੱਬਤਾਂ ਪਾ ਕੇ
ਗੁੱਸਾ ਨਾ ਜੇ ਕਰੇ ਤੈਨੂੰ ਗੱਲ ਪੁੱਛਣੀ ਨੀ ਨਾਲ਼ੇ ਪੁੱਛਣੀ ਗਲੇ ਦੇ ਨਾਲ ਲਾ ਕੇ
ਸੁਰਮਾ ਤਾ ਪਾਈ ਫਿਰਾ ਨਿੱਤ ਮੁੰਡਿਆਂ ਵੇ ਕਦੇ ਵੇਖਿਆ ਨਹੀਂ ਮਟਕਾ ਕੇ
ਮੁੱਛ ਫੁੱਟ ਗੱਬਰੂ ਖਲੋਤਾ ਕਦੋ ਦਾ ਨੀ ਤੈਨੂੰ ਪੁੱਛਦਾ ਨੀਵੀਆਂ ਪਾ ਕੇ
Written by: DIDAR SANDHU, PT. SHIVRAMLyrics © Royalty NetworkLyrics Licensed & Provided by LyricFind
Create your own version of your favorite music.
Sing now