Haal Ve Rabba
Snehlata, Didar Sandhu
ਲੰਬ ਵਰਗਾ ਸੰਧੂਰੀ ਅੰਬ ਵਰਗਾ ਨੀ
ਮੁੰਡਾ ਹਿੱਕ ਤੇ ਦਰਦ ਬਣ ਬਹਿ ਗਿਆ
ਹਾਲ ਓਏ ਰੱਬਾ
ਨੀ ਮੇਰਾ ਕੱਢਕੇ ਕਾਲਜਾ ਲੈ ਗਿਆ ਹਾਲ ਓਏ ਰੱਬਾ
ਵੰਗ ਵਰਗੀ ਜ਼ਹਿਰੀ ਡੰਗ ਵਰਗੀ.
ਮੈਨੂੰ ਮਾਂਜ ਕੇ ਪਤੀਲੇ ਵਾਂਗੂ ਧਰ ਗਈ ਓਏ
ਹਾਲ ਓਏ ਰੱਬਾ
ਓ ਕੁੜੀ ਝੱਗ ਦੇ ਬੁਲਬੁਲੇ ਵਰਗੀ
ਹਾਲ ਓਏ ਰੱਬਾ
ਧੂਆਂ ਚਾਦਰਾ ਕੁੜਤਾ ਵੈਲ ਦਾ
ਗਲੀਆਂ ਦੇ ਵਿਚ ਪਾ ਕੇ ਫਿਰਦਾ ਟਹਿਲ ਦਾ
ਪਿੱਛੇ ਪਿੱਛੇ ਗਈ ਪਾ ਕੇ ਘੱਗਰਾ ਸ਼ੈਲ ਦਾ
ਪਲ ਵਿਚ ਦੀ ਨੀ ਇਕ ਗੱਲ ਵਿਚ ਦੀ ਨੀ
ਭੈੜਾ ਦਿਲ ਦੀਆਂ ਦਿਲ ਨੂੰ ਕਹਿ ਗਿਆ
ਹਾਲ ਓਏ ਰੱਬਾ
ਨੀ ਮੇਰਾ ਕੱਢਕੇ ਕਾਲਜਾ ਲੈ ਗਿਆ
ਹਾਲ ਓਏ ਰੱਬਾ
ਕਾਲੀ ਕਾਲੀ ਚੁੰਨੀ ਗੋਰੇ ਰੰਗ ਤੇ ਤਾਣ ਕੇ
ਚੰਨ ਬੱਦਲੀ ਦੇ ਓਹਲੇ ਕਰਿਆ ਜਾਣ ਕੇ
ਗੁੱਤ ਨੇ ਵਲੇਵਾ ਪਾਇਆ ਹਿੱਕ ਤੇ ਆਣ ਕੇ
ਗੋਰੇ ਗੋਰੇ ਰੰਗ ਉੱਤੇ ਲੋਹੜਿਆ ਦੀ ਸੰਗ
ਕੰਮ ਸੋਨੇ ਤੇ ਸੁਹਾਗੇ ਜਿੰਨਾ ਕਰ ਗਈ ਓਏ
ਹਾਲ ਓਏ ਰੱਬਾ
ਓ ਕੁੜੀ ਝੱਗ ਦੇ ਬੁਲਬੁਲੇ ਵਰਗੀ
ਹਾਲ ਓਏ ਰੱਬਾ
ਅੱਜ ਤੋਂ ਮੈਂ ਬੱਸ ਤੇਰੀ ਹੋਈ ਵੇ ਹਾਣੀਆਂ
ਲੱਗਦਾ ਨਾ ਚੰਗਾ ਹੋਰ ਕੋਈ ਵੇ ਹਾਣੀਆਂ
ਤੇਰੇ ਬਿਨਾਂ ਜਿੰਦ ਅੱਧ ਮੋਈ ਵੇ ਹਾਣੀਆਂ
ਅੱਖੀਆਂ ਚ ਵੱਸ ਗਿਆ ਦਿਲ ਵਿਚ ਧਸ ਗਿਆ
ਸੀਨੇਂ ਚ ਸੁਗੰਧ ਬਣ ਰਹਿ ਗਿਆ
ਹਾਲ ਓਏ ਰੱਬਾ
ਨੀ ਅੜੀਓ ਕੱਢਕੇ ਕਾਲਜਾ ਲੈ ਗਿਆ
ਹਾਲ ਓਏ ਰੱਬਾ
ਸਿਖਰ ਦੁਪਹਿਰੇ ਲਿਆ ਲੁੱਟ ਨੀ ਗੋਰੀਏ
ਸਬਰਾਂ ਦੀ ਭਰੀ ਫਿਰੇ ਘੁੱਟ ਨੀ ਗੋਰੀਏ
ਫਿਰਦਾ ਦੀਦਾਰ ਹੋਇਆ ਗੁੱਟ ਨੀ ਗੋਰੀਏ
ਲੱਗਿਆ ਨਾ ਬਿੰਦ ਕੱਠਾ ਹੋਇਆ ਸਾਰਾ ਪਿੰਡ
ਅੱਖ ਆਖਰੀ ਘੜੀ ਦੇ ਵਾਂਗੂ ਖੜ ਗਈ ਵੇ
ਹਾਲ ਓਏ ਰੱਬਾ
ਓ ਕੁੜੀ ਝੱਗ ਦੇ ਬੁਲਬੁਲੇ ਵਰਗੀ
ਹਾਲ ਓਏ ਰੱਬਾ
ਓ ਕੁੜੀ ਝੱਗ ਦੇ ਬੁਲਬੁਲੇ ਵਰਗੀ
ਹਾਲ ਓਏ ਰੱਬਾ
Written by: DIDAR SANDHU, MADAN PRAKASHLyrics © Royalty NetworkLyrics Licensed & Provided by LyricFind
Create your own version of your favorite music.
Sing now