Dukhiye Aashik Nu
Didar Sandhu, सुरिंदर कौर
ਤੇਰਾ ਨੀ ਮੇਰਾ ਤੇਰਾ ਹਾਏ ਚੰਨੋ ਤੇਰਾ
ਕੱਲਾ ਕਿਦਾ ਰਵਾ ਮੇਰਾ ਐਨਾ ਕਿੱਥੋਂ ਜੇਰਾ
ਮੰਨ ਮਿਨਤ ਕਢਾ ਲੈ ਹਾੜੇ
ਅਸੀਂ ਤੇਰੇ ਹਿਜਰ ਦੇ ਮਾਰੇ
ਨੀ ਦੁਖੀਏ ਆਸ਼ਿਕ਼ ਨੂੰ ਨਾ ਝਿੜਕੀ ਮੁਟਿਆਰੇ
ਤੇਰੀ ਵੇ ਮੈਂ ਤੇਰੀ ਹਾਏ ਚੰਨਾ ਤੇਰੀ
ਦੱਸ ਕੀ ਵੇ ਕਰਾ ਪੇਸ਼ ਚੱਲਦੀ ਨੀ ਮੇਰੀ
ਪੂੰਜਾ ਅੱਥਰੂ ਵਾਸਤੇ ਪਾਵਾ ਚੰਨਾ ਛੱਡ ਦੇ ਗੋਰੀਆਂ ਬਾਹਵਾਂ
ਵੇ ਦੋਨੇ ਪਾਸੇ ਮੈਂ ਫਸ ਗਈ ਤੈਨੂੰ ਕੀ ਕਹਿ ਕੇ ਸਮਝਾਵਾ
ਤੇਰੇ ਰੂਪ ਰੰਗ ਦਾ ਮੈਂ ਹੋ ਗਿਆ ਗੁਲਾਮ
ਸੱਥ ਚ ਖੜਾ ਕੇ ਭਾਵੇਂ ਕਰਦੇ ਨਿਲਾਮ
ਹੋਏ ਮੇਰੇ ਆਪ ਤੋਂ ਫਰਾਰ ਨਾ ਰਿਹਾ
ਤੇਰੀ ਏਹ ਜਵਾਨੀ ਮੈਥੋਂ ਮੰਗ ਦੀਪਿਆਂ
ਤੂੰ ਹੋਈ ਨੀ ਜਵਾਨ ਤੂੰ ਜਵਾਨ ਬਿਲੋ ਹੋਈ
ਚੜਦੀ ਜਵਾਨੀ ਰਹਿੰਦੀ ਨਾ ਲਕੋਈ
ਰਾਤਾ ਕਾਲੀਆਂ ਟਹਿਕਦੇ ਤਾਰੇ ਅਸੀ ਤੇਰੇ ਹਿਜਰ ਦੇ ਮਾਰੇ
ਨੀ ਦੁਖੀਏ ਆਸ਼ਿਕ਼ ਨੂੰ ਨਾ ਝਿੜਕੀ ਮੁਟਿਆਰੇ
ਸ਼ੱਕ ਦੀ ਨਜਰ ਰੱਖੇ ਕੱਲਾ ਕੱਲਾ ਜੀ
ਹੋ ਗਿਆ ਜੇ ਪੋਲ ਜਾਹਰ ਪੱਲੇ ਰਹੂ ਕੀ
ਚੱਲ ਐਸਾ ਫਾਂਡਾ ਡੇਰਾ ਲਈਏ ਗੋਰੀਏ
ਮੌਤ ਵੀ ਜੇ ਕੋਲੇ ਨਾ ਥਿਆਈਏ ਗੋਰੀਏ
ਰੋਈ ਵੇ ਮੈਂ ਰੋਈ ਤੇਰੇ ਗਲ ਲੱਗ ਰੋਈ
ਤੇਰੇ ਮੇਰੇ ਨਾਲ ਜੱਗੋ ਤੇਰਵੀ ਕੀ ਹੋਈ
ਸੁੰਨੇ ਰੂਟ ਤੇ ਸੰਘਣੀਆਂ ਛਾਵਾਂ ਵੇ ਮੈਂ ਫੇਰ ਵੀ ਖਿਸਕ ਨਾ ਜਾਵਾ
ਵੇ ਦੋਨੇ ਪਾਸੇ ਮੈਂ ਫਸ ਗਈ ਤੈਨੂੰ ਕੀ ਕਹਿ ਕੇ ਤੁਰ ਜਾਵਾ
ਓਹ ਕੰਨਾਂ ਚ ਸੁਨਹਿਰੀ ਬੂੰਗਿਆ ਦੀ ਲੋੜ ਕੀ
ਚੰਨ ਦੇ ਗਵਾਂਢ ਤਾਰਿਆਂ ਦਾ ਜ਼ੋਰ ਕੀ
ਫੁੱਲਾਂ ਤੇ ਗੁਲਾਬੀ ਰੰਗ ਰਹਿਣ ਦੇ ਚੰਨਾ
ਭੌਰਾ ਨੂੰ ਤੂੰ ਮਾਲੀ ਹੇਠਾਂ ਬਹਿਣ ਦੇ ਚੰਨਾ
ਨੀ ਆਈ ਬਸ ਆਈ ਗੱਲ ਬੁੱਲ੍ਹਾ ਉੱਤੇ ਆਈ
ਅਜੇ ਤੱਕ ਜਿਹੜੀ ਤੈਨੂੰ ਆਖ ਨੀ ਸੁਣਾਈ
ਨੀ ਮੈਂ ਸੁੰਗਦਾ ਪਤਲੀਏ ਨਾਰੇ ਗਿੱਲੇ ਗੋਹੇ ਦੇ ਜਿਵੇ ਅੰਗਿਆਰੇ
ਨੀ ਦੁਖੀਏ ਆਸ਼ਿਕ਼ ਨੂੰ ਨਾ ਝਿੜਕੀ ਮੁਟਿਆਰੇ
ਜਦੋ ਦਾ ਦੀਦਾਰ ਵੇ ਤੂੰ ਮੇਰਾ ਹੋ ਗਿਆ
ਓਦੋ ਦਾ ਜਹਾਨ ਮੈਂ ਵੀ ਤੇਰਾ ਹੋ ਗਿਆ
ਮਹਿਕਾਂ ਦੇਣ ਫੁੱਲ ਨਾ ਹਰੇਕ ਰੁੱਤ ਨੂੰ
ਵੇਖੀ ਲਾਰਾ ਲਾਈ ਨਾ ਬੇਗ਼ਾਨੇ ਪੁੱਤ ਨੂੰ
ਹੋਈ ਵੇ ਜਵਾਨੀ ਮੇਰੀ ਕਹਿਰ ਬਣ ਹੋਈ
ਗੋਰਾ ਰੰਗ ਵਿੱਚੋ ਮੈਨੂੰ ਆਵੇ ਖੁਸ਼ਬੋਈ
ਵੇ ਮੈਂ ਡਰਦੀ ਸਿਹਮਦੀ ਜਾਵਾ ਮੈਨੂੰ ਤੱਕਦਾ ਮੇਰਾ ਪਰਛਾਵਾ
ਵੇ ਦੋਨੇ ਪਾਸੇ ਮੈਂ ਫਸ ਗਈ ਤੈਨੂੰ ਕੀ ਕਹਿ ਕੇ ਤੁਰ ਜਾਵਾ
Written by: CHARANJIT AHUJA, DIDAR SANDHULyrics © Royalty NetworkLyrics Licensed & Provided by LyricFind
Create your own version of your favorite music.
Sing now