Mashli
Kahlon, Wazir Patar, Sumeet Dhillon
ਯਾਰਾ ਕੀ ਹਾਲ ਤੇਰਾ
ਹੁੰਦਾ ਜੋ ਬਿਨ ਪਾਣੀ ਦੇ ਮੱਛਲੀ ਦਾ
ਅੱਜ ਕੱਲ ਕੀ ਕਰਦੇ ਉਹ
ਅੰਦਰੋਂ ਰੋਈ ਦਾ ਬਾਹਰੋਂ ਹੱਸ ਲਈ ਦਾ
ਯਾਰਾ ਕੀ ਹਾਲ ਤੇਰਾ, ਯਾਰਾ ਕੀ ਹਾਲ ਤੇਰਾ
ਸੂਟਾ ਦੇ ਚਾਹ ਮਰ ਗਏ ਨੇ
ਸ਼ੀਸ਼ਾ ਕਦੇ ਤੱਕਿਆ ਹੀ ਨਹੀਂ
ਨਿੱਕਾ ਮੇਰਾ ਨਾਮ ਕਿਸੇ ਨੇ
ਮੁੜ ਕੇ ਫਿਰ ਰੱਖਿਆ ਹੀ ਨਹੀਂ
ਯਾਦਾਂ ਵਿੱਚ ਖੋਏ ਖੋਏ
ਕੱਲੇ ਜਿਹੇ ਰਹਿਣੇ ਆ
ਸੁੰਨੀ ਜਿਹੀ ਥਾਂਵੇ ਸੁੱਕੇ
ਰੁੱਖ ਥੱਲੇ ਬੇਹਣੇ ਆ
ਓਹਨੂੰ ਹੀ ਭਰ ਭਰ ਜੱਫੇ
ਦਿਲ ਦਾ ਦੁੱਖ ਦੱਸ ਲਈ ਦਾ
ਯਾਰਾ ਕੀ ਹਾਲ ਤੇਰਾ
ਹੁੰਦਾ ਜੋ ਬਿਨ ਪਾਣੀ ਦੇ ਮੱਛਲੀ ਦਾ
ਅੱਜ ਕੱਲ ਕੀ ਕਰਦੇ ਉਹ
ਅੰਦਰੋਂ ਰੋਈ ਦਾ ਬਾਹਰੋਂ ਹੱਸ ਲਈ ਦਾ
ਯਾਰਾ ਕੀ ਹਾਲ ਤੇਰਾ
ਸਜ਼ਾ ਹੁਣ ਭੁਗਤ ਰਹੇ ਆ
ਇਸ਼ਕੇ ਦੇ ਗੁਨਾਹਗਾਰ ਵੇ
ਚੰਦਰੀ ਮਜਬੂਰੀ ਸਾਨੂੰ
ਕਿਸ਼ਤਾਂ ਵਿੱਚ ਰਹੀ ਮਾਰ ਵੇ
ਲੇਖਾਂ ਨੂੰ ਕੋਸ ਕੋਸ ਕੇ
ਭਰੀਏ ਘੁੱਟ ਸਬਰਾਂ ਦੇ
ਹੁਣ ਤਾਂ ਬੱਸ ਮੌਤ ਉਡੀਕਾਂ
ਵੇਹੜੇ ਬਹਿ ਕਬਰਾਂ ਦੇ
ਪੁਛੇ ਕੋਈ ਤੇਰੇ ਬਾਰੇ
ਦਿਲ ਤੇ ਹੱਥ ਰੱਖ ਲਈ ਦਾ
ਯਾਰਾ ਕੀ ਹਾਲ ਤੇਰਾ
ਹੁੰਦਾ ਜੋ ਬਿਨ ਪਾਣੀ ਦੇ ਮੱਛਲੀ ਦਾ
ਅੱਜ ਕੱਲ ਕੀ ਕਰਦੇ ਉਹ
ਅੰਦਰੋਂ ਰੋਈ ਦਾ ਬਾਹਰੋਂ ਹੱਸ ਲਈ ਦਾ
ਯਾਰਾ ਕੀ ਹਾਲ ਤੇਰਾ
ਨੀਂਦਰ ਨਾਲ ਵੈਰ ਪੁਗਾਉਂਦੇ
ਤੇਰੇ ਨਾਲ ਵਾਅਦੇ ਵੇ
ਸੱਜਣਾ ਦੇ ਬਾਜੋਂ ਕਾਹਲੋਂ
ਜੀਨੇ ਵੀ ਕਾਹਦੇ ਵੇ
ਹੰਜੂਆਂ ਨਾਲ ਗੱਲਾਂ ਕਰਕੇ
ਦਿਲ ਹੌਲਾ ਕਰਦੇ ਆ
ਥੋੜੇ ਹੀ ਦਿੱਤੇ ਹੋਏ
ਹਿਜ਼ਰਾਂ ਵਿੱਚ ਸੜਦੇ ਆ
ਫਿਕਰਾਂ ਦਾ ਫੁੱਲ ਉਗਯਾ
ਓਹਦਾ ਪੀ ਰੱਸ ਲਈ ਦਾ
ਯਾਰਾ ਕੀ ਹਾਲ ਤੇਰਾ
ਹੁੰਦਾ ਜੋ ਬਿਨ ਪਾਣੀ ਦੇ ਮੱਛਲੀ ਦਾ
ਅੱਜ ਕੱਲ ਕੀ ਕਰਦੇ ਉਹ
ਅੰਦਰੋਂ ਰੋਈ ਦਾ ਬਾਹਰੋਂ ਹੱਸ ਲਈ ਦਾ
ਯਾਰਾ ਕੀ ਹਾਲ ਤੇਰਾ
Written by: Lyrics Licensed & Provided by LyricFind
Create your own version of your favorite music.
Sing now