Soyi Ve Soyi Tape
Prakash Kaur, सुरिंदर कौर
ਨੀ ਮੈਂ ਕਤਾਂ ਪ੍ਰੀਤਾਂ ਨਾਲ ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
ਏ ਵਿਕਦਾ ਏ ਵੱਡੇ ਬਜ਼ਾਰ ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
ਏ ਘੜੀ ਕਿਸੇ ਲੁਹਾਰ ਲਾਠੀ ਲੋਹੇ ਦੀ
ਸ਼ਾਵਾ ਲਾਠੀ ਲੋਹੇ ਦੀ
ਚਰਖਾ ਘੂਕਰ ਦੇਂਦਾ (ਸ਼ਾਵਾ)
ਘੂਕਰ ਲੱਗੀ ਕਲੇਜੇ (ਸ਼ਾਵਾ)
ਏਕ ਮੇਰਾ ਦਿਲ ਪਿਯਾ ਧੜਕੇ (ਸ਼ਾਵਾ)
ਦੂਜਾ ਕੰਗਣ ਛਣਕੇ (ਸ਼ਾਵਾ)
ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
ਨੀ ਮੈਂ ਕਤਾਂ ਪ੍ਰੀਤਾਂ ਨਾਲ ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
ਮਾਂ ਮੇਰੀ ਮੈਨੂੰ ਚਰਖਾ ਦਿੱਤਾ ਵਿੱਚ ਚਰਖੇ ਦੇ ਮੇਖਾਂ
ਮਾਂ ਰਾਣੀ ਮੈਨੂੰ ਯਾਦ ਜੇ ਆਵੇ ਜਦ ਚਰਖੇ ਵਲ ਵੇਖਾਂ
ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
ਨੀ ਮੈਂ ਕਤਾਂ ਪ੍ਰੀਤਾਂ ਨਾਲ ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
ਚਰਖੇ, ਚਰਖੇ ਦਾ ਮੈਂ ਰੰਗ ਕੀ ਆਖਾਂ ਰੰਗ ਆਖਾਂ ਸੁਨਹਿਰੀ
ਬਾਬਲ ਮੇਰੇ ਹੱਥ ਜੋ ਕਰ ਅੱਜ ਰੋਇਆ ਭਰੀ ਕਚਿਹਰੀ
ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
ਏ ਵਿਕਦਾ ਏ ਵੱਡੇ ਬਜ਼ਾਰ ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
ਉੱਚੇ ਬਨੇਰੇ ਕਾਂ ਪੇਆ ਬੋਲੇ ਮੈਂ ਚਰਖੇ ਤੰਦ ਪਾਵਾ
ਜੇ ਕਾਂਵਾਂ ਮੇਰਾ ਵੀਰ ਲਿਆਵੇ ਤੈਨੂੰ ਕੁੱਟ ਕੁੱਟ ਚੂਰੀਆਂ ਪਾਵਾ
ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
ਨੀ ਮੈਂ ਕਤਾਂ ਪ੍ਰੀਤਾਂ ਨਾਲ ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
ਆਓ ਸਹੇਲੀਓ ਪਾਲੋ ਛੋਪੇ ਜ਼ਿੱਦੀਨ ਦੀ ਕਤੀਏ
ਨਾਲ ਸਹੇਲੀਆਂ ਰੱਲ ਮਿੱਲ ਪਾਈਏ ਤੇ ਕਿਕਲੀ ਪਾਕੇ ਹੱਸੀਏ
ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
ਨੀ ਮੈਂ ਕਤਾਂ ਪ੍ਰੀਤਾਂ ਨਾਲ ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
ਚਰਖਾ ਘੂਕਰ ਦੇਂਦਾ (ਸ਼ਾਵਾ)
ਘੂਕਰ ਲੱਗੀ ਕਲੇਜੇ (ਸ਼ਾਵਾ)
ਏਕ ਮੇਰਾ ਦਿਲ ਪਿਯਾ ਧੜਕੇ (ਸ਼ਾਵਾ)
ਦੂਜਾ ਕੰਗਣ ਛਣਕੇ (ਸ਼ਾਵਾ)
ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
ਸ਼ਾਵਾ ਚਰਖ਼ਾ ਚੰਨਣ ਦਾ
Written by: K.S. NARULALyrics © Royalty NetworkLyrics Licensed & Provided by LyricFind
Create your own version of your favorite music.
Sing now